• sharantheweirdo 3w

    #ਸਵੇਰ_ਦੀ_ਸ਼ਾਇਰੀ
    #ਗੁਜ਼ਰੇ_ਸਮੇਂ
    #ਲੇਖਾ_ਜੋਖਾ

    Read More

    ਲੇਖਾ ਜੋਖਾ

    ਹੁਣ ਫੇਸਬੁੱਕ ਤੇ ਬੱਸ happy birthday ਭੇਜੇ ਜਾਂਦੇ ਆ
    ਕਦੇ ਹੁੰਦੇ ਸੀ ਯਾਰ ਉਹ ਅਨਮੋਲ ਸਾਰੇ
    ਦੋਸ਼ ਕਿਸੇ ਦਾ ਨਹੀਂ ਸੀ ਸਾਡੇ ਵਿੱਚੋਂ
    ਕੀਤੇ ਇਹ ਤਾਂ ਵਕ਼ਤ ਨੇ ਇਹ ਸਭ ਕਾਰੇ


    Guni, ambi, Ashu ਜਿਹੇ ਯਾਰ ਹੁੰਦੇ ਸੀ
    ਜਿੰਨ੍ਹਾਂ ਨਾਲ ਬਚਪਨ ਵਿੱਚ ਨਿਯਾਨਪੁਣਾ ਗਵਾਇਆ ਸੀ


    ਕੁੜੀ ਦੋਸਤ ਹੋ ਸਕਦੀ ਏ...
    ਇਹ ਮੱਤ ਥੋੜੀ late ਹੀ ਆਈ ਸੀ
    ਪਰ priya ਆਈ ਸੀ ਜ਼ਿੰਦਗੀ ਵਿੱਚ...
    ਤਾਂ ਕੁਝ ਸੋਝੀ ਤੇ ਸਮਝ ਇਸ ਦਿਮਾਗ ਵਿੱਚ ਪਾਈ ਸੀ


    ਦੇਨ ਦੇਣਾ ਔਖਾ ਏ ਉਹ ਦੋ ਭਰਾਵਾਂ ਦਾ...
    Ronit, Kartikeya... ਅੱਜ ਵੀ ਜਦ ਵੀ ਚੇਤੇ ਆਉਂਦੇ ਆ
    ਅੱਖਾਂ ਵਿੱਚ ਹੰਝੂ ਵਹਿ ਆਉਂਦੇ ਆ
    ਓਹੀ ਗਲੀਆਂ, ਓਹੀ ਬਾਤਾਂ...ਸਭ ਯਾਦ ਕਰਵਾ ਜਾਂਦੇ ਆ
    ਜ਼ਿੰਦਗੀ ਦੇ ਫ਼ਲਸਫ਼ੇ ਸਿੱਖੇ ਉਹਨਾਂ ਤੋਂ, 
    ਬਾਕੀ ਤਾਂ ਗੰਦ-ਕੱਢਚ ਵੀ ਸਿੱਖਾ ਜਾਂਦੇ ਸੀ...
    ਇਹ ਮੇਰੇ ਸਾਲੇ ਜਿਵੇਂ ਮਰਜੀ ਕੁਝ ਚੰਗਾ ਸਿੱਖਾ ਜਾਂਦੇ ਸੀ...
    ਉਹ ਇਕਰਾਰਾਂ ਵਾਸਤੇ ਹੱਲਾਸ਼ੇਰੀਆਂ 
    ਉਹ ਵਿਚਾਰ ਵਾਸਤੇ ਗੱਲਾਂ ਗੂੜ੍ਹੀਆਂ
    ਕਦੇ "ਰੱਬ" ਬਣ ਖੜ੍ਹ ਜਾਂਦੇ ਸੀ
    ਕਦੇ ਸਿੱਧਾ ਸਪਸ਼ੱਟ ਬੰਦੇ ਵਾਂਗੂ ਕੰਮ ਕਰਨ ਵਾਲੀ ਮੱਤ ਪਾਉਂਦੇ ਸੀ


    ਇੱਕ ਹੋਰ ਸੀ, ਜੋ ਹੈ ਵਿੱਚ ਵੀ ਲਿਖਿਆ ਜਾਊਗਾ
    ਜੇ ਉਹ ਕਦੇ ਸੀ ਹੋ ਗਿਆ, ਕੰਜਰ ਦਾ ਚੇਤਾ ਬੜਾ ਆਊਗਾ
    ਕੰਜਰ ਕੰਜਰ ਕਹਿ ਕਹਿ ਕੇ ਹੀ ਗੂੜ੍ਹੇ ਰਿਸ਼ਤੇ ਗੰਢ ਲਏ
    Varn ਤੈਨੂੰ ਕਦੇ ਹੋਰ ਲਿਖ ਦੂੰ,  ਤੂੰ ਇੱਕ ਪੰਨੇ ਵਿੱਚ ਨਹੀਂ ਸਮਾਏਂਗਾ


    ਇਹ ਮੇਰਾ ਲੇਖਾ ਜੋਖਾ ਆ
    ਜੋ ਕਮਾਇਆ, ਉਹ ਬੱਸ ਵਕ਼ਤ ਤੇ ਵਖ਼ਤਾਂ ਦੇ ਹੀ ਭੇਟੀ ਚਾੜ੍ਹ ਦਿੱਤਾ
    ਹੁਣ ਨਾ ਯਾਰ ਬਣਾਉਣੇ ਆਉਂਦੇ ਨੇ,
    ਨਾ ਯਰਾਨੇ ਲਾਉਣ ਜੋਗੀਆਂ ਹਿੰਮਤਾਂ ਬਚੀਆਂ ਨੇ
    ਜ਼ਿੰਦਗੀ ਦੇ ਰਾਹਵਾਂ ਤੇ ਹੋ ਵੱਖੋ-ਵੱਖ ਤੁਰੇ
    ਵਕ਼ਤ ਜਦ ਚਾਹੇਗਾ ਮੁੜ ਮਿਲ ਲਵਾਂਗੇ
    ਹਾਲੇ ਬੱਸ ਇਹੀ ਉਮੀਦ ਹੈ ਕਿ ਮਨ ਅੰਦਰ ਨਾ ਕਰ ਰਹੇ ਹੋਣ ਮੇਰੇ ਨਾਲ ਗਿਲੇ।
    ©sharantheweirdo