• gla_dil_diya 6w

    ਤੇਰੀ ਰੂਹ ਤੇ ਮੈਂ ਖੁਸ਼ੀਆਂ ਦਾ ਪੋਚਾ ਮਾਰ, ਦੁਖ ਨਿਚੋੜ ਕੇ ਰੋੜ ਦੇਣੇ,
    ਮੁਸੀਬਤਾਂ ਦੇ ਰਾਹ ਮੈਂ ਮੰਜ਼ੀਲਾ ਵੱਲ ਨੂੰ ਮੌੜ ਦੇਣੇ,

    ਤੱਤੀ ਹਵਾ ਨਾ ਲੱਗੇ ਮਿਤਰ ਪਿਆਰੇ ਮੇਰੇ ਨੂੰ,
    ਆਪ ਜਾ ਕੇ ਤਾਰ ਆਵਾ, ਉਹਦੇ ਫਸੇ ਹੋਏ ਬੇੜੇ ਨੂੰ,
    ਮੁੜ ਵਾਪਸ ਲੈ ਆਵਾ,ਮੈਂ ਦਿਨ ਸੁਨਹਿਰੇ ਨੂੰ,
    ਮੈਂ ਹਾਸੇ ਬੰਨ ਕੇ ਗੁਡੀਆਂ ਨਾਲ, ਉਹਦੇ ਘਰ ਵੱਲ ਨੂੰ ਤੋਰ ਦੇਣੇ,
    ਤੇਰੀ ਰੂਹ ਤੇ ਮੈਂ ਖੁਸ਼ੀਆਂ ਦਾ ਪੋਚਾ ਮਾਰ, ਦੁਖ ਨਿਚੋੜ ਕੇ ਰੋੜ ਦੇਣੇ,
    ਮੁਸੀਬਤਾਂ ਦੇ ਰਾਹ ਮੈਂ ਮੰਜ਼ੀਲਾ ਵੱਲ ਨੂੰ ਮੌੜ ਦੇਣੇ,

    ਮੈਂ ਹਨੇਰੇ 'ਚ ਦੀਪਕ ਬਣ ਰੋਸ਼ਨਾਵਾ ਗਾ,
    ਕਾਲੇ ਬੱਦਲਾਂ 'ਚ ਮਿੱਟੀ ਦੀ ਖੁਸ਼ਬੂ ਬਣ ਮਹਿਕਾਵਾ ਗਾ,
    ਹਰ ਕੰਡੇ ਉਹਦੇ ਰਸਤੇ ਦੇ ਮੈਂ ਤੋੜ ਦੇਣੇ,
    ਤੇਰੀ ਰੂਹ ਤੇ ਮੈਂ ਖੁਸ਼ੀਆਂ ਦਾ ਪੋਚਾ ਮਾਰ, ਦੁਖ ਨਿਚੋੜ ਕੇ ਰੋੜ ਦੇਣੇ,
    ਮੁਸੀਬਤਾਂ ਦੇ ਰਾਹ ਮੈਂ ਮੰਜ਼ੀਲਾ ਵੱਲ ਨੂੰ ਮੌੜ ਦੇਣੇ,

    ਅੱਜ ਕੱਲ ਇਨਸਾਨ ਇਕ ਦੂਜੇ ਨੂੰ ਨੋਚ-ਨੋਚ ਖਾਈ ਜਾਂਦਾ ਏ,
    ਕਿਸੇ ਨੂੰ ਖੁਸ਼ ਦੇਖ ਆਪ ਮੁਰਝਾਈ ਜਾਂਦਾ ਏ,
    ਤੇਰੇ ਵੱਲ ਨੂੰ ਵੱਧ ਦੇ ਹਰ ਐਸੇ ਮਾਰ ਆਦਮ ਖੋਰ ਦੇਣੇ,

    ©gla_dil_diya