#punjab

571 posts
 • shivraj_singh 2d

  Eh prabhaata'n (subah) vi tere jehiyaa'n (jaisi) ne...
  Bilkul sard!!

  Let's collab.. ���� Hindi collabs are also welcome ����
  #punjab #punjabi #poetry #punjab #poem #panjabiwriters

  Read More

  ਇਹ ਪ੍ਰਭਾਤਾਂ ਵੀ ਤੇਰੇ ਜਿਹੀਆਂ ਨੇ...
  ਬਿਲਕੁਲ ਸਰਦ!!

  ©shivraj_singh

 • dassandeep 3w

  Duniya da ki banu??

  ਦੁਨੀਆ ਨੂੰ ਕੋਈ ਲੋੜ ਨੀ ਮੈਨੂੰ ਬੱਸ ਤੇਰੀ ਲੋੜ ਸੀ
  ਲੇਕਿਨ ਤੈਨੂੰ ਮੇਰੀ ਲੋੜ ਨੀ ਦੁਨੀਆ ਦੀ ਲੋੜ ਸੀ
  ਇੱਕ ਗੱਲ ਯਾਦ ਰਖੀ ਕਮਲੀਏ ਦੁਨੀਆ ਮਤਲਬੀ ਹੈ
  ਤੂੰ ਆਪਣੇ ਯਾਰ ਨੂੰ ਮੋੜ ਦਿੱਤਾ ਦੁਨੀਆ ਕੇ ਵਾਸਤੇ
  ਪਰ ਤੇਰਾ ਯਾਰ ਕੱਢ ਦੇ ਦੁਨੀਆ ਕਾ ਸੀ

  ਕੋਈ ਨਹੀਂ ਚੰਗਾ ਤੂੰ ਦੁਨੀਆ ਨੂੰ ਸੰਭਾਲ
  ਰੱਬ ਤੇਰਾ ਕੱਢ ਮਦਹ ਨਾ ਕਰੇ
  ਰੱਬ ਤੇਰੇ ਪਰ ਮੇਹਰ ਕਰੋ
  ਵੈਲੀ ਚਲਾ ਦੁਨੀਆ ਚ ਮੇਲੇ ਚ ਤੇਰੇ ਉਡੀਕ ਕਨੇ
  ਔਗੀ ਨਾ ਤੂੰ ??
  ਦਸ ਦੇ ਹੀਰੀਏ
  ਇਹ ਮਿੱਠੀਏ
  ©dassandeep

 • resonartofficial 6w

  .

 • maahi_writes_official 8w

  Masiha.....❤️

  Main Jab Jab Zindagi Main Ladkhadaya Hun Kbhi,
  Tab Unhone Hi Mujhe Thaam Ke Sahara Diya Hai,
  Jab Kbhi Duniya Ne Mujhpe Sawaal Uthaye Hain,
  Tab Unhone Hi Mujhpe Mujhse Zyada Bharosa Kiya Hai,
  Jab Kbhi Kisi Ne Meri Gltiyon Pe Mujhe Daanta Hai,
  Tab Unhone Hi Meri Glti Ka Ilzaam Khudpe Liya Hai,
  Jab Kbhi Maine Khi Khudko Vichlit Hota Paaya Hai,
  Tab Unki Ikk Tasveer Ne Hi Mere Mann Ko Shaant Kiya Hai,
  Shayad Maine Kisi Janam Main Ache Kaam Kiye Honge,
  Jo Khuda Ne Mujhe Mera Masiha Meri Maa Ke Roop Main Diya Hai.
  -Maahi.

  ©maahi_writes_official

 • shivraj_singh 8w

  Je main tainu ambraan ton aayi koi hoor aakhaan,
  Taan ki aakhengi?
  Mehtaab jehe tere mukkh nu zulmat vich noor aakhaan,
  Taan ki aakhengi?

  Eh chann, baddal, hawaa te sooraj mainu,
  Tere adheen jehe laggde ne...
  Eh rukkh, dariya te pahaad teriyaan,
  Gallaan de shoukeen jehe laggde ne...
  Mousam te ruttaan nu charheya hai, je main tera suroor akkhaan,
  Taan ki aakhengi?
  Je main tainu ambraan ton aayi koi hoor aakhaan,
  Taan ki aakhengi?

  Eh phull jo tainu vekh ke khiddh utthde ne,
  Saadgi teri de kaayal ne...
  Vekh ke tera rang, roop, husan taan kudrat,
  Titliyaan te ruttaan vi ghaayal ne...
  Tere te aayi jawaani nu, ambiyaan te aaya boor aakhaan,
  Taan ki aakhengi?
  Je main tainu ambraan ton aayi koi hoor aakhaan,
  Taan ki aakhengi?
  @shivraj_singh

  #punjab #punjabi #poetry #poem

  Read More

  ਜੇ ਮੈਂ ਤੈਨੂੰ, ਅੰਬਰਾਂ ਤੋਂ ਆਈ ਕੋਈ ਹੂਰ ਆਖਾਂ,
  ਤਾਂ ਕੀ ਆਖੇਂਗੀ?
  ਮਹਿਤਾਬ ਜਿਹੇ ਤੇਰੇ ਮੁੱਖ ਨੂੰ ਜ਼ੁਲਮਤ ਵਿੱਚ ਨੂਰ ਆਖਾਂ,
  ਤਾਂ ਕੀ ਆਖੇਂਗੀ?

  ਇਹ ਚੰਨ, ਬੱਦਲ, ਹਵਾ ਤੇ ਸੂਰਜ ਮੈਂਨੂੰ,
  ਤੇਰੇ ਅਧੀਨ ਜਿਹੇ ਲੱਗਦੇ ਨੇ,
  ਇਹ ਰੁੱਖ, ਦਰਿਆ ਤੇ ਪਹਾੜ, ਤੇਰੀਆਂ,
  ਗੱਲਾਂ ਦੇ ਸ਼ੌਕੀਨ ਜਿਹੇ ਲੱਗਦੇ ਨੇ...
  ਮੌਸਮ ਤੇ ਰੁੱਤਾਂ ਨੂੰ ਚੜ੍ਹਿਆ ਏ, ਜੇ ਮੈਂ ਤੇਰਾ ਸਰੂਰ ਆਖਾਂ,
  ਤਾਂ ਕੀ ਆਖੇਂਗੀ?
  ਜੇ ਮੈਂ ਤੈਨੂੰ, ਅਰਸ਼ਾਂ ਤੋਂ ਆਈ ਕੋਈ ਹੂਰ ਆਖਾਂ,
  ਤਾਂ ਕੀ ਆਖੇਂਗੀ?

  ਇਹ ਫ਼ੁੱਲ ਜੋ ਤੈਨੂੰ ਵੇਖਕੇ ਖਿੜ ਉੱਠਦੇ ਨੇ,
  ਸਾਦਗੀ ਤੇਰੀ ਦੇ ਕਾਇਲ ਨੇ,
  ਵੇਖ ਕੇ ਤੇਰਾ ਰੰਗ, ਰੂਪ, ਹੁਸਨ ਤਾਂ ਕੁਦਰਤ,
  ਤਿਤਲੀਆਂ ਤੇ ਰੁੱਤਾਂ ਵੀ ਘਾਇਲ ਨੇ...
  ਤੇਰੇ ਤੇ ਆਈ ਜਵਾਨੀ ਨੂੰ, ਅੰਬੀਆਂ ਤੇ ਆਇਆ ਬੂਰ ਆਖਾਂ,
  ਤਾਂ ਕੀ ਆਖੇਂਗੀ?
  ਜੇ ਮੈਂ ਤੈਨੂੰ, ਅੰਬਰਾਂ ਤੋਂ ਆਈ ਕੋਈ ਹੂਰ ਆਖਾਂ,
  ਤਾਂ ਕੀ ਆਖੇਂਗੀ?

  ©shivraj_singh

 • maahi_writes_official 9w

  Mulakaat.....❤️

  Kuch Waqt Pehle Ek Ajnabi Ladki Se Humari Mulakaat Hui Thi,
  Bs Kuch Chnd Lafzon Main Hi Hamari Baat Hui Thi,
  Wese To Hum Log Ek Sheher Ke Nhi The Janab,
  Par Dono Ki Aankhon Main Ek Jese Hi The Khwaab,
  Hum Safar Pe Jo Nikle To Tay Dono Ki Manzil Ek Hui Thi,
  Kuch Waqt Pehle Ek Ajnabi Ladki Se Humari Mulakaat Hui Thi,

  Jab Safar Khatam Hua To Bin Kuch Kahe Wo Yun Chal Di Thi
  Aankhon Main Nami Thi Or Aahaton Main Jldi Thi,
  Maano Unke Drd Ka Selaab Unpe Aaj Hi Ho Beh Gya,
  Nazre Uthi Jo Unki To Main Dekhta Hi Reh Gya,
  Unki Aankhon Main Jo Dekha Dekh Ke Hi Tha Main Hil Gya,
  Yun Lga Ki Saara Drd Duniya Ka Unhi Ko Mil Gya,
  Zaalim Iss Qdr Unpe Ye Saari Qaynaat Hui Thi,
  Kuch Waqt Pehle Ek Ajnabi Ladki Se Humari Mulakaat Hui Thi,

  Bin Kuch Kahe Aankhon Se Wo Ojhl Ho Gyi Thi,
  Aaj Wo Naa Jaane Kyu Khushi Main Kho Gyi Thi,
  Sb Kuch Usko Aaj Sapnon Jesa Lag Rha Tha,
  Aaj Ajnabi Kyu Unko Apnon Jesa Lag Rha Tha,
  Ab Un Dono Main Mohabbat Ki Shuruaat Hui Thi,
  Kuch Waqt Pehle Ek Ajnabi Ladki Se Humari Mulakaat Hui Thi.
  -Maahi & Maavi
  ©maahi_writes_official

 • shivraj_singh 10w

  ਬਾਜ਼ਾਰ ਵਿਕੇਂਦੀਆਂ ਛੁਰੀਆਂ,
  ਇਸ਼ਕੇ ਦੀਆਂ ਚੋਟਾਂ ਬੁਰੀਆਂ...
  ਨੀ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ!
  - SM Saadiq

  Kade ikk nazar vi takke naa te kade kade,
  takk di rehndi Aiven hi ikko saar mainu...
  Eho haal reha taan Maut aaun ton pehlaan,
  laggda hai Tu khud dena jindarriye maar mainu...

  #punjab #punjabi #poetry #india #pakistan
  #random

  Read More

  ਕਦੇ ਇੱਕ ਨਜ਼ਰ ਵੀ ਤੱਕੇਂ ਨਾ ਤੇ ਕਦੇ ਕਦੇ,
  ਤੱਕ ਦੀ ਰਹਿੰਦੀ ਐਵੇਂ ਹੀ ਇੱਕੋ ਸਾਰ ਮੈਂਨੂੰ...

  ਇਹੋ ਹਾਲ ਰਿਹਾ ਤਾਂ ਮੌਤ ਆਉਣ ਤੋਂ ਪਹਿਲਾਂ,
  ਲੱਗਦਾ ਏ ਤੂੰ ਖੁਦ ਦੇਣਾ ਜਿੰਦੜੀਏ ਮਾਰ ਮੈਂਨੂੰ...

  ©shivraj_singh

 • maahi_writes_official 10w

  Roohani Rishta.....❤️

  Chahein Sbse Milna Julna Main Chorh Ke Baith Jau,
  Par Mere Dil Ki Galiyon Main Tera Roz Ka Aana Jaana Hai,
  Maine Dekha Hai Sbse Kbhi Kbhi Ruth Ke Bhi,
  Par Sbse Behtareen Tera Mujhe Manana Hai,
  Pehle Pehel To Lagta Tha Sab Ek Se Hi Hote Hain,
  Qki Nyi Daurh, Nya Andaaz-E-Ishq Or Nya Zamana Hai,
  Main Mohabbat Ki Baaton Main Bharosa Nhi Krta Tha,
  Par Tujhse Milke Hi Maine Unko Sacha Maana Hai,
  Kya Hota Hai Roohani Ishq Hakeekat Main,
  Tujhse Krke Mohabbat Maine Wo Bhi Jaana Hai,
  Mujhe Sab Log Paraye Or Andhera Apna Sa Lgta Tha,
  Par Teri Baahon Main Aake Apnepan Ko Pehchana Hai,
  Maine Suna To Tha Ki Kuch Rishte Janmon Ke Liye Judte Hain,
  Par Tera Meri Rooh Se Rishta Shayad Usse Bhi Purana Hai.
  -Maahi.

  ©maahi_writes_official

 • shivraj_singh 10w

  Tere hijar, firaaq, vichhode da eh masla!
  Hun kujh din, maheene jaa saalan da nhi reha,
  Asaa'n te ikk umar basar kiti hai tere bagair...

  Hijar, firaaq, vicchoda - separation, judaai

  #punjab #punjabi #poetry #punjab #poem #panjabiwriters

  Read More

  ਤੇਰੇ ਹਿਜਰ, ਫਿਰਾਕ਼, ਵਿਛੋੜੇ ਦਾ ਇਹ ਮਸਲਾ!
  ਹੁਣ ਕੁੱਝ ਦਿਨ, ਮਹੀਨੇ ਜਾਂ ਸਾਲਾਂ ਦਾ ਨਹੀਂ ਰਿਹਾ,
  ਅਸਾਂ ਤੇ ਇੱਕ ਉਮਰ ਬਸਰ ਕੀਤੀ ਏ ਤੇਰੇ ਬਗੈਰ...

  ©shivraj_singh

 • likhari_abhi 10w

  ਜੋ ਸੂਰਤਾਂ ਬਦਲਣ ਨਾਲ ਸੀਰਤ ਦੀ ਤਾਸੀਰ ਅਨਮੋਲ ਰੰਗਾਂ ਚ ਢੱਲ ਜਾਵੇ,
  ਜੋ ੲਿਸ਼ਕ ਹੁੰਦੇ - ਹੁੰਦੇ ਝੂਠਾ - ਸੱਚਾ ਬਣ ਜਾਵੇ।

  ਮਸ਼ਰਤ ਦੀ ਗੁਲਾਮੀ ਮਾਸੂਮ ਦੀ ਹਕੀਕਤ,
  ਅਸਲੀਅਤ ਦਾ ਸਿਲਸਿਲਾ ਫਿਰ ਬੇਫ਼ਿਕਰੀ ਮੁਹੱਬਤ ਕਹਿਲਾਵੇ,
  ਮੇਰਾ ਨਾਮ ਫਿਰ ਓਹਨੇ ਪਿਆਰ ਹੋਇਆ.. ਜੋ ਸੋਹਣਾ ਯਾਰ ਮੇਰਾ ਇਖਤਿਆਰ ਕਰੀ ਜਾਵੇ।।
  - ਸ਼ੇਖ਼-Ë
  ©likhari_abhi

 • shivraj_singh 10w

  Khauf hai mainu, eh samaa "Shivraj" badal naa jaaye kite,
  Khauf hai mainu, aasaa'n da eh sooraj dhal naa jaaye kite...

  Jazbaatan te akhtiyaar liyaanda hai dil patthar karke,
  Khauf hai mainu, tere hanjhoo vekh ke dil pighal naa jaaye kite...

  Eh hawa mohabbat di, jo aa rahi hai tere kooche vall di,
  Khauf hai mainu, dohaa'n de chehre te kaalakh mal naa jaaye kite...

  Dil koshish taan bahut karda hai vakkhri leeh(raaste) te turne di,
  Khauf hai mainu, thakk haar ke bheed de naal ral naa jaaye kite...

  @shivraj_singh

  What are your fears in life?? ��

  #punjab #punjabi #poetry #punjab #poem #panjabiwriters #india #pakistan #fears #khauf

  Read More

  ਖੌਫ਼ ਏ ਮੈਂਨੂੰ, ਇਹ ਸਮਾਂ "ਸ਼ਿਵਰਾਜ" ਬਦਲ ਨਾ ਜਾਏ ਕਿਤੇ,
  ਖੌਫ਼ ਏ ਮੈਂਨੂੰ, ਆਸਾਂ ਦਾ ਇਹ ਸੂਰਜ ਢਲ ਨਾ ਜਾਏ ਕਿਤੇ...

  ਜਜ਼ਬਾਤਾਂ ਤੇ ਅਖਤਿਆਰ ਲਿਆਂਦਾ ਏ ਦਿਲ ਪੱਥਰ ਕਰਕੇ,
  ਖੌਫ਼ ਏ ਮੈਂਨੂੰ, ਤੇਰੇ ਹੰਝੂ ਵੇਖਕੇ ਦਿਲ ਪਿਘਲ ਨਾ ਜਾਏ ਕਿਤੇ...

  ਇਹ ਹਵਾ ਮੁਹੱਬਤ ਦੀ, ਜੋ ਆ ਰਹੀ ਏ ਤੇਰੇ ਕੂਚੇ ਵੱਲ ਦੀ,
  ਖੌਫ਼ ਏ ਮੈਂਨੂੰ, ਦੋਹਾਂ ਦੇ ਚਿਹਰੇ ਤੇ ਕਾਲਖ ਮਲ ਨਾ ਜਾਏ ਕਿਤੇ...

  ਦਿਲ ਕੋਸ਼ਿਸ਼ ਤਾਂ ਬਹੁਤ ਕਰਦਾ ਏ ਵੱਖਰੀ ਲੀਹ ਤੇ ਤੁਰਨੇ ਦੀ,
  ਖੌਫ਼ ਏ ਮੈਂਨੂੰ, ਥੱਕ ਹਾਰਕੇ ਭੀੜ ਦੇ ਨਾਲ ਰਲ ਨਾ ਜਾਏ ਕਿਤੇ...

  ©shivraj_singh

 • maahi_writes_official 11w

  Insaani Fitrat.....

  Na Jaane Kyu Logon Ko Bs Wo Hi Acha Lgta Hai,
  Jo Acha Bnta Hai Par Kbhi Kisi Ki Achai Nhi Chahta Hai,
  Na Jaane Kyu Logon Ko Bs Wohi Sacha Lgta Hai,
  Jo Bin Juth Ka Aanchal Pkde Koi Baat Nhi Kar Paata Hai,
  Yahan Qadar Usi Ki Hoti Hai,
  Jo Kbhi Kisi Ki Qdr Nhi Krta Hai,
  Log Usi Insaan Ko Kyu Chunte Hain,
  Jo Unko Kbhi Nhi Chunta Hai,
  Baatein Usi Ki Maani Jaati Hain,
  Jo Inki Ek Bhi Nhi Sunta Hai,
  Ise Insaani Fitrat Kho Ya Paagalpan,
  Par Har Jagah Nazar Yhi Sb Aata Hai,
  Yahan Log Usi Ki Chahat Rkhte Hain,
  Jo Unko Bilkul Nhi Chahta Hai,
  -Maahi.
  ©maahi_writes_official

 • jksidhu_babbu 11w

  तुमने वोट लेने के बाद भी काम नहीं किया, हम चुप रहे
  तुमने बैंको मै ताले लगा दिए, हम चुप रहे
  तुमने रोज़गार छीन लिया, हम चुप रहे
  तुमने देश मै विश्वविद्यालय की जगह मंदिर बनवा दिए,
  हम चुप रहे
  तुमने रोटी की जगह भरोसा दे दिया, हम चुप रहे
  लेकिन अब हम चुप नहीं रहे गए
  अब हम लड़े गए
  जैसे दिया हवा के साथ
  जैसे लहरें चट्टाने के साथ
  जैसे पर्वत गगन के साथ
  जैसे रवीश सरकारों के साथ।
  अब तुम चाहते हो कि एक बार फिर से देश का विभाजन हो धर्मो के नाम पर। लेकिन इस बार ऐसा नहीं होगा।
  क्योंकि इस बार न तो कोई दूसरा भारत बनेगा और न ही कोई दूसरा पाकिस्तान।
  ©jksidhu_babbu

 • jksidhu_babbu 11w

  जिसने मिलाया
  जिसने जुदा किया
  उन सब को प्रणाम
  ©jksidhu_babbu

 • shivraj_singh 11w

  Main ajj eh ishq da daryaa, jekar tar(tair) jaavan te changa hai,
  Jaa fer dhalde sooraj vaangar(jaise) dubb ke, mar jaavan te changa hai...

  Subaah da khajjal(dar dar bhatakna) hoyaa haan, par tera ghar naa labbhya hai,
  Hun shaam payi te mudd vaapis apne ghar jaavan te changa hai...

  Jekar jang rakeebaan naal hundi, taan jitt ke hi saah laina si,
  Apneyaan naal iss ladaayi vich, main har(haar) jaavan te changa hai...

  Teri zindagi vich main dukhaan da, har vaar izaafa hi kita hai,
  Thodi khushiyaan naal vi zindagi teri, je main bhar jaavan te changa hai...

  Vaise taan teri hond(existence) vich kujh khaas yakeen nhi rakhda main par,
  Kujh v galat karan ton pehlaan, taithon(tujhse) darr jaavan te changa hai...
  (In reference to God)

  Lakkh mehne, taanhe, tanz kase ne, "Shivraj" ne talkh zubaano
  Sabh te! Mere te aan bane je kade, main jar jaavan te changa hai...

  @shivraj_singh

  #punjab #punjabi #poetry #punjab #poem #panjabiwriters #india #pakistan

  Read More

  ਮੈਂ ਅੱਜ ਇਹ ਇਸ਼ਕ ਦਾ ਦਰਿਆ, ਜੇਕਰ ਤਰ ਜਾਵਾਂ ਤੇ ਚੰਗਾ ਏ,
  ਜਾਂ ਫੇਰ ਢਲ ਦੇ ਸੂਰਜ ਵਾਂਗਰ ਡੁੱਬ ਕੇ, ਮਰ ਜਾਵਾਂ ਤੇ ਚੰਗਾ ਏ।

  ਸੁਬਾਹ ਦਾ ਖੱਜਲ ਹੋਇਆ ਹਾਂ, ਪਰ ਤੇਰਾ ਘਰ ਨਾ ਲੱਭਿਆ ਏ,
  ਹੁਣ ਸ਼ਾਮ ਪਈ ਤੇ ਮੁੜ ਵਾਪਸ ਆਪਣੇ ਘਰ ਜਾਵਾਂ ਤੇ ਚੰਗਾ ਏ।

  ਜੇਕਰ ਜੰਗ ਰਕੀਬਾਂ ਨਾਲ ਹੁੰਦੀ, ਤਾਂ ਜਿੱਤ ਕੇ ਹੀ ਸਾਹ ਲੈਣਾ ਸੀ,
  ਆਪਣਿਆਂ ਨਾਲ ਇਸ ਲੜਾਈ ਵਿੱਚ, ਮੈਂ ਹਰ ਜਾਵਾਂ ਤੇ ਚੰਗਾ ਏ।

  ਤੇਰੀ ਜ਼ਿੰਦਗੀ ਵਿੱਚ ਮੈਂ ਦੁੱਖਾਂ ਦਾ, ਹਰ ਵਾਰ ਇਜ਼ਾਫ਼ਾ ਹੀ ਕੀਤਾ ਏ,
  ਥੋੜ੍ਹੀ ਖੁਸ਼ੀਆਂ ਨਾਲ ਵੀ ਜ਼ਿੰਦਗੀ ਤੇਰੀ, ਜੇ ਭਰ ਜਾਵਾਂ ਤੇ ਚੰਗਾ ਏ।

  ਵੈਸੇ ਤਾਂ ਤੇਰੀ ਹੋਂਦ ਵਿੱਚ ਕੁੱਝ ਖਾਸ ਯਕੀਨ ਨਹੀਂ ਰੱਖਦਾ ਮੈਂ ਪਰ,
  ਕੁੱਝ ਵੀ ਗ਼ਲਤ ਕਰਨ ਤੋਂ ਪਹਿਲਾਂ, ਤੈਥੋਂ ਡਰ ਜਾਵਾਂ ਤੇ ਚੰਗਾ ਏ।

  ਲੱਖ ਮਿਹਣੇ, ਤਾਹਨੇ, ਤੰਜ਼ ਕਸੇ ਨੇ "ਸ਼ਿਵਰਾਜ" ਨੇ ਤਲਖ ਜ਼ੁਬਾਨੋਂ
  ਸਭ ਤੇ! ਮੇਰੇ ਤੇ ਆਣ ਬਣੇ ਜੇ ਕਦੇ, ਮੈਂ ਜਰ ਜਾਵਾਂ ਤੇ ਚੰਗਾ ਏ।

  ©shivraj_singh

 • likhari_abhi 11w

  ਮੁਲਜ਼ਿਮ!

  ਹਲਕਾ ਜਾ ਕਿੱਸਾ,
  ਤੇ ਵੱਖ ਇਬਾਦਤਾਂ ਗੜ੍ਹ ਜਾਂਦਾ ਏ,
  ਮੁਖ ਤੇ ਮੇਰੇ ਹਾਸਾ...ਗੈਰਾਂ ਲਈ ਕੇਹਰ ਜੋ ਪੈਂਦਾ ਏ,
  ਅਰਦਾਸਾਂ ਦੀ ਬਦੌਲਤ ਜ਼ਿੰਦਾ ਹੈ ਇਹ ਦਿਲ,
  ਜੋ ਦਿਲ ਗੁਜ਼ਰਿਆ ਤਾਂ ਕਿਹੜਾ ਜਿਸਮ ਕੁਰਲਾਉਂਦਾ ਏ।

  ਵਖਰੀ ਤੌਰ ਤੁਰ ਵੱਖ- ਵੱਖ ਇਲਜ਼ਾਮਾਂ ਦਾ ਕੈਦੀ ਬਣ,
  ਹਰ ਸ਼ਕਸ ਓਹ ਮਜ਼ਾਰ-ਏ ਪਾਪ ਦੀ ਮੱਥਾ ਟੇਕਣ ਜਾਂਦਾ ਏ।

  ਮੁਲਜ਼ਿਮ ਨੂੰ ਹੀ ਪਤਾ ਕਦ ਮੁਜਰਿਮ ਓਹ ਬਣ ਆਉਂਦਾ ਏ,
  ਕਿਸੇ ਦੇ ਵੱਖ ਹੋਣ ਤੇ ਅਸਲੀਯਤ ਤੋਂ ਜੋ ਮੂਹ ਫੇਰੇ,
  ਖੁਦਾ ਤੇ ਬੌਛਾਰ ਇਲਜ਼ਾਮ - ਆਂ ਦੀ ਤੇ ਮਹਿਖਾਨੇ ਵੱਲ ਭੱਜ ਖੜੋਂਦਾ ਏ,
  ਮੁਲਜ਼ਿਮ ਨੂੰ ਹੀ ਪਤਾ ਜਦ ਮੁਜਰਿਮ ਓਹ ਬਣ ਆਉਂਦਾ ਏ।

  ਉਬਲਦਾ ਲਹੂ ਤੇ ਰੰਗ ਵੀ ਭੜਕਾਵੇ ਤੇਰਾ,
  ਰੂਪ ਦੇ ਜ਼ਿਕਰ ਤੋਂ ਹਸ਼ਰ ਤੇਨੂੰ ਪੁਕਾਰੇ ਤੇਰਾ,
  ਵਫ਼ਾਦਾਰ ਮੈਂ ਜੋ ਚੁੱਪ ਕਰ ਏਹ ਬੁੱਲ੍ਹਾਂ ਨੂੰ ਸਮਝਾਉਂਦਾ ਏ,
  ਮੁਲਜ਼ਿਮ ਨੂੰ ਹੀ ਮਾਲੂਮ ਆਸੇਬ ਤੇਰੀ ਦਾ ਕਿੱਸਾ,
  ਅਲਫਾਜਾਂ ' ਚ ਅਕਸਰ ਸ਼ੇਖ਼-Ë ਜੋ ਨਾ ਕਰ ਬਯਾਂ ਪਾਉਂਦਾ ਏ,
  ਮੁਲਜ਼ਿਮ ਨੂੰ ਹੀ ਪਤਾ ਕਿੱਦਾਂ ਮੁਜਰਿਮ ਬਣ ਓਹ ਆਉਂਦਾ ਏ।।

  - ਸ਼ੇਖ਼-Ë
  ©likhari_abhi

 • jksidhu_babbu 11w

  Old is Gold

  ਕੱਚੇ ਕੋਠੇ ਭਾਵੇਂ
  ਚੋਇਆ ਕਰਦੇ ਸੀ,
  ਪਰ ਚਾਚੇ ਤਾਏ
  ਇਕੱਠੇ ਸੋਇਆ ਕਰਦੇ ਸੀ
  ©jksidhu_babbu

 • maahi_writes_official 12w

  Nya Ilzaam.....

  Wo Puchte Hain Maine Aakhir Kiya Hi Kya Hai?
  Main Kehta Hun Ki Wo Mera Rabb Jaanta Hai,
  Wo Kehte Hain Ki Hamari Baat Sunte Hi Kab Ho?
  Main Kehta Hun Ki Wo Uperwaala Sab Maanta Hai,
  Main Bht Koshish Krta Hun Ki Koi Bhi Naraaz Na Ho,
  Par Aksar Sab Mujhse Yun Hi Bas Ruth Jaate Hain,
  Main Chahta Hun Jo Rishte Zindagi Bhar Na Tute,
  Aksar Wo Hi Rishte Samay Se Pehle Tut Jaate Hain,
  Main Aankhen Band Krke Sbpe Eitbaar Kar Leta Hun,
  Tbhi Mere Hisse Main Hi Sbse Zyada Jhuth Aate Hain,
  Main Jitna Apni Taraf Se Sbke Liye Sab Kuch Krta Hun,
  Utna Hi Sbko Lgta Hai Ki Main Kisi Se Mohh Nhi Rkhta Hun,
  Khair Fir Bhi Ab Tak Mujhpe Jo Ilzaam Lge The Chote The,
  Par Ab To Kaha Jaata Hai Ki Main Kbhi Kisi Ka Ho Hi Nhi Skta Hun.
  -Maahi.

  ©maahi_writes_official

 • shivraj_singh 12w

  Pitth (पीठ) de picche dushmann ne jo, akkhaan moohre (saamne) ahbaab (friends) disange (dikhenge),
  Akkhaan khulliyaan nu hakikat, akkhaan band nu khwaab disange...

  Yaari, mohabbat, apnatt (apna-pan) da parda akkhaan utton di laahke vekhi,
  Har chehre utte chehra, har chehre te nakaab disange...

  Hind-Pak de joga hi reh jaavega, raajneeti de andar,
  Lokaan de mann padhke vekhi, tainu vandde hoye punjab disange...

  #punjab #punjabi #poetry #india #pakistan

  Read More

  ਪਿੱਠ ਦੇ ਪਿੱਛੇ ਦੁਸ਼ਮਣ ਨੇ ਜੋ, ਅੱਖਾਂ ਮੂਹਰੇ ਅਹਿਬਾਬ ਦਿਸਣਗੇ,
  ਅੱਖਾਂ ਖੁੱਲ੍ਹੀਆਂ ਨੂੰ ਹਕੀਕਤ, ਅੱਖਾਂ ਬੰਦ ਨੂੰ ਖਵਾਬ ਦਿਸਣਗੇ...

  ਯਾਰੀ, ਮੁਹੱਬਤ, ਅਪਣੱਤ ਦਾ ਪਰਦਾ ਅੱਖਾਂ ਓਤਦੀ ਲਾਹਕੇ ਵੇਖੀਂ,
  ਹਰ ਚਿਹਰੇ ਉੱਤੇ ਚਿਹਰਾ, ਹਰ ਚਿਹਰੇ ਤੇ ਨਕਾਬ ਦਿਸਣਗੇ...

  ਹਿੰਦ ਪਾਕ ਦੇ ਜੋਗਾ ਹੀ ਰਹਿ ਜਾਵੇੰਗਾ, ਰਾਜਨੀਤੀ ਦੇ ਅੰਦਰ,
  ਲੋਕਾਂ ਦੇ ਮਨ ਪੜ੍ਹਕੇ ਵੇਖੀਂ! ਤੈਨੂੰ ਵੰਡੇ ਹੋਏ ਪੰਜਾਬ ਦਿਸਣਗੇ...

  ©shivraj_singh

 • shivraj_singh 13w

  Behadd hairaan haan main, mera jeena muhaal nhi kar reha,
  Kujh ku dinaa ton, zehan usda khyaal nhi kar reha...

  Kujh te gall sangeen hai, meri haan vich haan mila reha hai,
  Mere taur tareeke te, zamaana koi sawaal nhi kar reha...

  Hatthaan chon hi fisaldi, jaa rahi hai zindagi din-ba-din,
  Beparwaah dil hai! Ke bhora(zara sa) vi malaal nhi kar reha...

  #punjab #punjabi #poetry #punjab #poem #poetry #urdu

  Read More

  ਬੇ-ਹੱਦ ਹੈਰਾਨ ਹਾਂ ਮੈਂ, ਮੇਰਾ ਜੀਣਾ ਮੁਹਾਲ ਨਹੀਂ ਕਰ ਰਿਹਾ,
  ਕੁੱਝ ਕੁ ਦਿਨਾਂ ਤੋਂ, ਜ਼ਹਿਨ ਉਸਦਾ ਖਿਆਲ ਨਹੀਂ ਕਰ ਰਿਹਾ...

  ਕੁੱਝ ਤੇ ਗੱਲ ਸੰਗੀਨ ਹੈ, ਮੇਰੀ ਹਾਂ ਵਿੱਚ ਹਾਂ ਮਿਲਾ ਰਿਹਾ ਏ,
  ਮੇਰੇ ਤੌਰ-ਤਰੀਕੇ ਤੇ, ਜ਼ਮਾਨਾ ਕੋਈ ਸਵਾਲ ਨਹੀਂ ਕਰ ਰਿਹਾ...

  ਹੱਥਾਂ ਚੋਂ ਹੀ ਫਿਸਲਦੀ, ਜਾ ਰਹੀ ਏ ਜ਼ਿੰਦਗੀ ਦਿਨ-ਬ-ਦਿਨ,
  ਬੇ-ਪਰਵਾਹ ਦਿਲ ਹੈ! ਕਿ ਭੋਰਾ ਵੀ ਮਲਾਲ ਨਹੀਂ ਕਰ ਰਿਹਾ...

  ©shivraj_singh