• sukhpreet17 5w

  ਇਹ ਖੁੰਡ ਅੱਜ ਕਲ੍ਹ ਦੇ ਨਹੀਂ ਹੋਣੇਂ,
  ਅੱਣਖੀ ਇੱਕ ਪਲ ਦੇ ਨਹੀਂ ਹੋਣੇਂ।।

  ਜੋ ਨੀਹਾਂ ਦੇ ਵਿੱਚ ਚਿਣੇ ਜਾਣ,
  ਪੱਥਰ ਦਲਦਲ ਦੇ ਨਹੀਂ ਹੋਣੇਂ।।

  ਮਿੱਟੀ ਵਿੱਚ ਲਹੂ ਰਲਾ ਦਿੰਦੇ,
  ਪਾਣੀ ਦੀ ਛੱਲ ਦੇ ਨਹੀਂ ਹੋਣੇਂ।।

  ਖੱਦਰ ਦੇ ਵਰਗੇ ਸਖ਼ਤ ਜ਼ਰਾ,
  ਨਾਜ਼ੁਕ ਮਲਮਲ ਦੇ ਨਹੀਂ ਹੋਣੇਂ।।

  ਬੜੇ ਝੀੜ੍ਹੇ ਢਾਲੇ਼ ਢਲ਼ਦੇ ਨਹੀਂ,
  ਇਨਸਾਨੀਂ ਖੱਲ ਦੇ ਨਹੀਂ ਹੋਣੇਂ।।

  ਇਹ ਖੁੰਡ ਅੱਜ ਕੱਲ੍ਹ ਦੇ ਨਹੀਂ ਹੋਣੇਂ।।

  ~ ਸੁਖਪ੍ਰੀਤ