• pritpal_lali 23w

    ਚੇਤੇ ਰਹਿ ਗਈ

    ਮਨ ਪਾਉਂਦੀ ਜਿਹੜੀ ਸੌਗਾਤ ਚੇਤੇ ਰਹਿ ਗਈ
    ਸ਼ੁਕਰਾਨਾ ਭੁੱਲ ਗਿਆ ਦਾਤ ਚੇਤੇ ਰਹਿ ਗਈ

    ਜਿੱਥੇ ਬੈਠ ਸਿੱਖੇ ਸੀਂ ਸਬਕ ਬ੍ਰਹਮ ਗਿਆਨ ਦੇ
    ਇਹ ਸਬਕ ਨਹੀਂ ਚੇਤੇ ਜਮਾਤ ਚੇਤੇ ਰਹਿ ਗਈ

    ਚੌਰਾਸੀ ਕੋਲੋ ਮੁਕਤੀ ਦੀ ਗੱਲ ਕਿਦਾਂ ਬੰਨਈਏ
    ਨੁਕਤਾ ਓ ਯਾਦ ਨੀਂ ਨਿਜਾਤ ਚੇਤੇ ਰਹਿ ਗਈ

    ਕਿ ਪਾਪ ਕਮਾਇਆ ਕੁੱਝ ਵੀ ਨਾ ਯਾਦ ਰਿਹਾ
    ਕਿੰਨੂੰ ਕਿੰਨੀ ਦਿੱਤੀ ਮੈਂ ਖੈਰਾਤ ਚੇਤੇ ਰਹਿ ਗਈ

    ਹੈਂ ਕੇੜੀ ਗੱਲ ਜੋ ਅੱਖਾਂ ਵਿੱਚ ਸਮਜਾਉਂਦੇ ਨੇ
    ਗੱਲ ਨਹੀਓ ਚੇਤੇ ਬਸ ਚਾਤ ਚੇਤੇ ਰਹਿ ਗਈ

    ਏ ਜ਼ਿੰਦਗੀ ਦੀ ਬਾਜ਼ੀ ਕਿਦਾਂ ਅਸੀਂ ਜਿਤਨੀਏ
    ਦੱਸੀ ਸੀ ਗੀ ਜਦੋ ਉਹ ਰਾਤ ਚੇਤੇ ਰਹਿ ਗਈ

    ਬੋਲਦਾਂ ਏ ਬਸ ਤੂੰ ਕਰਮ ਨਹੀਓ ਕੋਈਂ ਤੇਰਾ
    ਬਜ਼ਮ ਚ'ਲਾਲੀ' ਨੂੰ ਔਕਾਤ ਚੇਤੇ ਰਹਿ ਗਈ