• nishuuhsin 10w

    ਤੂੰ ਮੇਰੇ ਰੱਬ ਹੀ ਆ ਕੋਈ ਚੋਰ ਤ ਨਹੀ..

    ਮੈਂ ਤੈਨੂੰ ਹਰ ਥਾਂ ਲੱਭਾ, ਮੈ ਤੈਨੂੰ ਹਰ ਸਾਹ ਲੱਭਾ,
    ਮਿਲਿਆ ਨਾ ਤੂੰ ਕੀਤੇ, ਦੁਨਿਆ ਦੱਸਿਆ ਤੇਰਾ ਕਈ ਪਤੇ,
    ਮੰਦਿਰਾ ਚ ਮੈਂ ਸੀ ਟੱਲੀਆ ਖੜਕਾਇਆ, ਮਸੀਦਾ ਜਾ ਚੱਦਰਾ ਚੜਾਇਆ, ਚਰਚ ਚ ਵੀ ਸੀ ਕਈ ਮੋਮਬਤਿਆ ਜਲਾਇਆ,
    ਤੇਰੇ ਭਾਲ ਚ ਇਕ ਵਾਰੀ ਫੇਰ ਸੱਝਰੀ ਸਵੇਰੇ ਮੈ ਤੇਰੇ ਬੂਹੇ ਸੀ ਆਣ ਖੜੀ,
    ਘਰ ਤੇਰੇ ਨਾ ਸੀ ਜਿੰਦਰਾ ਕੋਈ, ਇਹ ਵੇਖ ਤੈਨੂੰ ਮਿਲਣੇ ਦੀ ਤਾਂਘ ਮੇਰੀ ਸਿਰ ਹੋਰ ਚੜੀ,
    ਮੈਂ ਅਵਾਜ ਸੀ ਦਿੱਤੀ ਕਿਹ ਕੇ “ਰੱਬ” ਉ “ਰੱਬ” ਮੈਂ “ਨਿਸ਼” ਤੈਨੂੰ ਮਿਲਣ ਆਈ ਆ.....ਪਰ ਅੰਦਰੋ ਨਾ ਮੁੜ ਕੋਈ ਅਵਾਜ ਆਈ,
    ਮੈ ਬਿਨ ਇਜਾਜਤ ਹੀ ਤੇਰੀ ਦਹਲੀਜ ਤੇ ਪੈਰ ਪਾਈ,
    ਮੈ ਚੁੰਨੀ ਵੀ ਸੀ ਸਿਰ ਤੇ ਰੱਖ ਲਈ, ਹੱਥ ਵੀ ਧੋ ਲਏ, ਨਜਰ ਵੀ ਸੀ ਠੱਪ ਲਈ,
    ਪਰ ਤੇਰੇ ਘਰ ਸੀ ਭੀੜ ਬੜੀ, ਤੇਨੂੰ ਮਿਲਨੇ ਨੂੰ ਸਾਰੇ ਹੀ ਦੁਨਿਆ ਸੀ ਆਣ ਖੜੀ, ਤੈਨੂੰ ਹੀ ਸੀ ਸਾਰੇ ਉਡੀਕਦੇ ਲੱਗਦੇ, ਭੁੱਖੇ ਧਾਣੇ, ਬੜੀ ਦੂਰੋ ਸੀ ਆਏ ਲੱਗਦੇ ਸਾਰੇ ਸਿਆਣੇ,
    ਮਹਿਮਾਨ ਨੇ ਤੇਰੇ ਇਹ ਸੋਚ, ਤੇਰੀ ਰਸੋਈ (ਲੰਗਰ ਘਰ) ਚ ਸੀ ਮੈਂ ਰੋਟੀ ਪਕਾਈ, ਮੈਂ ਆਪ ਵੀ ਖਾਧੀ ਤੈਨੂੰ ਮਿੱਲਣ ਆਈਆ ਸੱਭ ਨੂੰ ਵੀ ਸੀ ਖਵਾਈ,
    ਰੁੱਤ ਗਰਮੀ, ਮੈਂ ਲੱਸੀ ਰਿੜਕ ਕੇ ਰੱਖਵਾਈ, ਚਾਹ ਵੀ ਸੀ ਤੇਰੇ ਲਈ ਚੁਲਹੇ ਪੱਕਾਈ,
    ਇੱਕ ਇੱਕ ਕਰ ਸੱਭ ਮੁੜਣ ਲਗ ਗਏ, ਦਿਨ ਵੀ ਸੀ ਲੱਗਾ ਮੁਕਣ, ਮੈਂ ਤੇਰੇ ਬੂਹੇ ਤ ਬਿਹ ਸ਼ਾਮ ਸੀ ਲੰਘਾਈ,
    ਤੂੰ ਨਾ ਆਇਆ, ਤੇਰੀ ਉਡੀਕ ਚ, ਮੈਂ ਰਾਤ ਦੀ ਰੋਟੀ ਠੰਢੀ ਹੀ ਖਾਈ,
    ਨਿੰਦਰ ਆਈ ਪਰ ਨਾ ਤੂੰ ਆਇਆ ਨਾ ਤੇਰੀ ਖੱਬਰ ਹੀ ਕੋਈ ਆਈ, ਰੋ ਰੋ ਮੈਂ ਆਪਣੇ ਆਪ ਨੂੰ ਸੀ ਵਿਪਤਾ ਪਾਈ, ਕਿਉ ਤੇਨੂੰ ਮੇਰੇ ਤੇ ਭੋਰਾ ਦਇਆ ਨਾ ਆਇਆ, ਤੇਰੀ ਰਾਹ ਤੱਕਦੀ ਮੈਂ ਤੇਰੇ ਘਰ ਦੇ ਭੂੰਜੇ ਹੀ ਸੋ ਗਈ, ਸੁੱਤੀ ਸੁੱਤੀ ਕਈ ਵਾਰੀ ਰੋ ਗਈ....
    ਸਵੇਰੇ ਅੱਖ ਖੁਲੀ ਮੈ ਕਦੇ ਖੁਦ ਨੂੰ ਕਦੇ ਤੇਨੂੰ ਕੋਸਾ,
    ਤੇਰਾ ਹੀ “ਜੀਅ” ਆ ਮੈਂ ਕੋਈ ਹੋਰ ਤਾ ਨਹੀ, ਕਿਉ ਲੁਕਦਾ ਏ ਮੈਥੋ ਜਾ ਮਿਲਣੋ ਡਰਦਾ ਆ,
    ਤੂੰ ਮੇਰਾ “ਰੱਬ” ਹੀ ਆ, ਕੋਈ ਚੋਰ ਤਾ ਨਹੀ ਆ...
    ਤੂੰ ਮੇਰਾ “ਰੱਬ” ਹੀ ਆ, ਕੋਈ ਚੋਰ ਤਾ ਨਹੀ ਆ...

    ©ਨਿਸ਼