• roohofficials 23w

    ਮੇਰੇ ਜਾਣ ਪਿੱਛੋਂ ਮੇਰੀ ਕਬਰ ਉੱਤੇ ਫੁੱਲ ਚਾੜ੍ਹੇ ਕਿਸਨੇ,
    ਕਿਹਨੇ ਪਿਆਰ ਕੀਤਾ, ਕਿਹਨੇ ਯਾਦ ਕੀਤਾ, ਤਾਅਨੇ ਮਾਰੇ ਕਿਸਨੇ..

    ਕਿਹਨੇ ਵਾਅਦੇ ਤੋੜੇ ਗਿਣ-ਗਿਣ ਮੈਨੂੰ ਸਤਾਉਣ ਵਾਸਤੇ,
    ਇਹ ਮੇਰੇ ਕੌਲ ਪਗਾਉਣ ਲਈ ਤੋੜੇ ਤਾਰੇ ਕਿਸਨੇ..

    ਕਿਸਦੀ ਅੱਖ ਦਾ ਪਾਣੀ ਵਗ-ਵਗ ਹੜ੍ਹ ਲਿਆ ਰਿਹਾ ਹੈ,
    ਐਸੇ ਤਪਦੇ ਪਾਣੀ ਵਿੱਚ ਇਹ ਚੱਪੂ ਮਾਰੇ ਕਿਸਨੇ..

    ਕਿਸਦੇ ਘਰ ਦੇ ਵਿਹੜੇ ਜਸ਼ਨਾਂ ਦੇ ਦਿਨ ਪਰਤ ਆਏ ਨੇ,
    ਦਸ ਇਹ ਕੈਸੀ ਚੁੱਪ ਹੈ ਦਿਲ ਵਿੱਚ ਪੈਰ ਪਸਾਰੇ ਜਿਸਨੇ..

    ਇਹ ਜਿਸਮਾਂ ਦੇ ਬਾਜ਼ਾਰ ਨੂੰ ਕਾਹਦਾ ਘਾਟਾ ਤੇਰਾ,
    ਰੂਹ ਜਾਣ ਦੇ ਪਿੱਛੋਂ ਜਿਸਮ ਤੋਂ ਕੱਪੜੇ ਪਾੜੇ ਕਿਸਨੇ..

    ਮੇਰੇ ਜਾਣ ਪਿੱਛੋਂ ਮੇਰੀ ਕਬਰ ਉੱਤੇ ਫੁੱਲ ਚਾੜ੍ਹੇ ਕਿਸਨੇ,
    ਕਿਹਨੇ ਪਿਆਰ ਕੀਤਾ, ਕਿਹਨੇ ਯਾਦ ਕੀਤਾ, ਤਾਅਨੇ ਮਾਰੇ ਕਿਸਨੇ..

    - ਰੂਹ