• gla_dil_diya 30w

  Justice for Asifa

  ਪਹਿਲਾ ਤਾਂ ਤੂੰ ਛੋਟੇ ਕਪੜਿਆਂ ਦਾ ਨਾਂ ਲਾਉੰਦਾ ਸੀ,
  ਗਲਤੀ ਔਰਤ ਜਾਤ ਦੀ ਹੈ,ਇਹ ਹੀ ਜਤਾਉਂਦਾ ਸੀ,

  ਹੁਣ ਤਾਂ ਉਹ ਬੱਚੀ ਸੀ,
  ਫੇਰ ਕਿਉ ਹਵਸ ਤੇਰੇ ਅੰਦਰਲੀ ਮੱਚੀ ਸੀ,
  ਕਿਉ ਨਹੀ ਚਿਤ ਤੇਰਾ ਉਸ ਰੱਬ ਦੇ ਖੌਫ 'ਚ ਘਬਰਾਉਂਦਾ ਸੀ
  ਪਹਿਲਾ ਤਾਂ ਤੂੰ ਛੋਟੇ ਕਪੜਿਆਂ ਦਾ ਨਾਂ ਲਾਉੰਦਾ ਸੀ,
  ਗਲਤੀ ਔਰਤ ਜਾਤ ਦੀ ਹੈ,ਇਹ ਹੀ ਜਤਾਉਂਦਾ ਸੀ,

  ਦੇਖ ਤੇਰਾ ਕਾਮ ਕਿਵੇ ਹੈਵਾਨ ਬਣਿਆ ਏ,
  ਸਭ ਹੱਦਾ ਟੱਪ ਕੇ, ਕਿਵੇ ਇਹਨੇ ਹਿਕ ਤੱਣਿਆ ਏ,
  ਇਹ ਰਾਕਸ਼ ਅਕਲ ਤੇ ਪਰਦਾ ਪਾੳਦਾਂ ਜੀ,
  ਪਹਿਲਾ ਤਾਂ ਤੂੰ ਛੋਟੇ ਕਪੜਿਆਂ ਦਾ ਨਾਂ ਲਾਉੰਦਾ ਸੀ,
  ਗਲਤੀ ਔਰਤ ਜਾਤ ਦੀ ਹੈ,ਇਹ ਹੀ ਜਤਾਉਂਦਾ ਸੀ,

  ਮੈ ਹੈਰਾਨ ਹਾ ਕਿਵੇ ਦੀ ਹੋਣੀ ਉਹਨਾ ਦੀ ਸੋਚ,
  ਮਾਰ ਦੇਣ ਚੀਲ੍ਹ ਕਊਏ ਇਹਨਾ ਨੂੰ ਨੋਚ-ਨੋਚ,
  ਚੰਗਾ ਹੁੰਦਾ ਜੇ ਜਨਮ ਤੋ ਪਹਿਲਾ ਹੀ ਮਰ ਜਾਉੰਦਾ ਜੀ,
  ਪਹਿਲਾ ਤਾਂ ਤੂੰ ਛੋਟੇ ਕਪੜਿਆਂ ਦਾ ਨਾਂ ਲਾਉੰਦਾ ਸੀ,
  ਗਲਤੀ ਔਰਤ ਜਾਤ ਦੀ ਹੈ,ਇਹ ਹੀ ਜਤਾਉਂਦਾ ਸੀ,

  ਲੋਕ ਇਸ 'ਚ ਵੀ ਜਾਤ ਪਾਤ ਲਿਆਉਂਦੇ ਨੇ,
  ਧੀ-ਭੈਣਾ ਤਾ ਸਭਦੀ ਸਾਂਝੀ, ਕਿਉ ਭੁਲ ਜਾਉੰਦੇ ਨੇ,
  ਇੰਨੀ ਮਾੜੀ ਸੋਚ ਤਾ ਗ੍ਰੰਥ, ਵੇਦ , ਪੁਰਾਨ ਤੈਨੂੰ ਨਹੀ ਸਿਖਾਉੰਦਾ ਸੀ,
  ਪਹਿਲਾ ਤਾਂ ਤੂੰ ਛੋਟੇ ਕਪੜਿਆਂ ਦਾ ਨਾਂ ਲਾਉੰਦਾ ਸੀ,
  ਗਲਤੀ ਔਰਤ ਜਾਤ ਦੀ ਹੈ,ਇਹ ਹੀ ਜਤਾਉਂਦਾ ਸੀ,