• kanwal_brar 9w

    ਕੋਹਾਂ ਦੂਰ ਹਕੀਕਤ ਤੋਂ ਅਸੀਂ ਆ ਕੇ ਬੈਠੇ ਹਾਂ
    ਪਿਆਰ ਦੇ ਰੁੱਖ ਦੀ ਛਾਂ 'ਚ ਮੰਜਾ ਡਾਅ ਕੇ ਬੈਠੇ ਹਾਂ

    ਹੱਥ ਕੰਬਣ ਤੇ ਮੂੰਹੋਂ ਨਾ ਕੁਝ ਬੋਲ ਹੋਵੇ
    ਤੇਜ ਹੋਈ ਥੜਕਨ ਵੀ ਸੀਨੇ ਲੁਕਾ ਕੇ ਬੈਠੇ ਹਾਂ

    ਏਸ ਕੁਦਰਤ ਨੇ ਵੀ ਨਾਲ ਮੇਰੇ ਹੈ ਚੁੱਪ ਧਾਰੀ
    ਜਿਵੇਂ ਤੇਰੇ ਬੋਲਾਂ ਨੂੰ ਸੁਨਣ ਲਈ ਹੀ ਆ ਕੇ ਬੈਠੇ ਹਾਂ

    ਸੰਗ ਦੇ ਮਾਰੇ ਤੋਂ ਨਜ਼ਰਾਂ ਵੀ ਨਾ ਚੱਕ ਹੋਵਣ
    ਨਜ਼ਾਰੇ ਤੇਰੇ ਤੋਂ ਅੱਖਾਂ ਨੂੰ ਤਰਸਾ ਕੇ ਬੈਠੇ ਹਾਂ

    ਹੌਲੀ ਹੌਲੀ ਤੈਅ ਕਰ ਲੈਣਾ ਸਭ ਪੈਂਡਿਆ ਨੂੰ
    ਅਸੀਂ ਇਕ ਦੂਜੇ ਨੂੰ ਆਪਣਾ ਰਹਿਣੁਮਾਂ ਬਨਾ ਕੇ ਬੈਠੇ ਹਾਂ।

    ©kanwal_brar