• roohofficials 47w

  "ਬੱਦਲ ਜੀ"

  ਧਰਤੀ ਵੀ ਸਾਰੀ ਸੁੱਕ ਜਾਣੀ,
  ਜ਼ਿੰਦਗੀ ਏਥੋਂ ਮੁੱਕ ਜਾਣੀ ।
  ਸਮੁੰਦਰ ਬਾਕੀ ਰਹਿਣਗੇ,
  ਫਿਰ ਗਰਦਨ ਤੇਰੀ ਝੁਕ ਜਾਣੀ ।
  ਧਰਤੀ ਦੀ ਛਾਤੀ ਹੋਜੂ ਖਾਲੀ,
  ਫਿਰ ਜੀਣ ਨੂੰ ਤਰਸੋਗੇ ।
  ਜਦ ਪਾਣੀ ਰਿਹਾ ਨਾ ਪੀਣ ਨੂੰ,
  ਬੱਦਲ ਜੀ ਕਿੱਥੋਂ ਬਰਸੋਗੇ ?

  ਸਭ ਬੱਚੇ ਬੁੱਢੇ ਮਰ ਜਾਣੇ,
  ਸਭ ਪੱਤੇ-ਪੁੱਤੇ ਝੜ੍ਹ ਜਾਣੇ ।
  ਰੁੱਖ ਵੱਢ ਕੇ ਕਰਨ ਕਮਾਈਆਂ ਜੋ,
  ਉਨ੍ਹਾਂ ਦੇ ਕੰਮ ਵੀ ਖੜ੍ਹ ਜਾਣੇ ।
  ਜਦ ਹਵਾ ਨੇ ਬਣ ਜ਼ਹਿਰ ਜਾਣਾ,
  ਕਿਸ ਉੱਤੇ ਭੜਕੋਗੇ ।
  ਜਦ ਪਾਣੀ ਰਿਹਾ ਨਾ ਪੀਣ ਨੂੰ,
  ਬੱਦਲ ਜੀ ਕਿੱਥੋਂ ਬਰਸੋਗੇ ?

  ਰੁੱਖ ਵੱਢੋ ਨਾ, ਸਗੋਂ ਲਗਾਓ,
  ਜਾਨਵਰ ਮਾਰ - ਮਾਰ ਨਾਂ ਖਾਓ |
  ਪੈਦਲ ਚੱਲ ਕੇ ਉਮਰ ਵਧਾਓ,
  ਏਹ ਗੱਲ ਬੱਚਿਆਂ ਨੂੰ ਸਮਝਾਓ |
  ਜਦ ਧਰਤੀ ਹੋਊ ਤਬਾਹ,
  ਕਿਸ ਗੱਲ ਤੇ ਮੜਕੋਗੇ |
  ਜਦ ਪਾਣੀ ਰਿਹਾ ਨਾ ਪੀਣ ਨੂੰ,
  ਬੱਦਲ ਜੀ ਕਿੱਥੋਂ ਬਰਸੋਗੇ ?

  ਹੈ ਵਕਤ ਜੇ ਹੋਸ਼ ਸੰਭਾਲ਼ੋ,
  ਧਰਤੀ ਵੀ ਮਾਂ ਹੈ, ਇਹਨੂੰ ਬਚਾ ਲੋ ।
  ਪਾਣੀ ਨਾ ਡੋਲ੍ਹੋ, ਰੁੱਖ ਲਗਾ ਲੋ,
  ਇਨਸਾਨ ਬਣੋ ਤੇ ਰੋਟੀ ਖਾ ਲੋ ।
  ਰਸਾਇਣਕ ਖਾਦਾਂ ਨੂੰ ਨਾ ਵਰਤੋ,
  "ਰੂਹ" ਨਹੀ ਤਾਂ ਗਰਕੋਗੇ ।
  ਜਦ ਪਾਣੀ ਰਿਹਾ ਨਾ ਪੀਣ ਨੂੰ,
  ਬੱਦਲ ਜੀ ਕਿੱਥੋਂ ਬਰਸੋਗੇ ?

  - ਰੂਹ