• xo_harryjack 22w

  ਯਾਦ ਅਾ ਰਈ ਅਾ ਸੱਜਣ ਦੀ,
  ਕਿੰਜ ਮਿਲੀਏ ਵੇ ਹੁਣ ਸੱਜਣ ਨੂੰ।

  ਏਨੀ ਦੂਰ ਜਾ ਬਹਿ ਗਿਓ ਵੇਂ,
  ਕੱਟਦਾ ਨੀ ਦਿਨ ਸਾਡਾ ਵੇ,
  ਅੱਖਾਂ ਅੱਗੇ ਆਜਾ ਵੇ,
  ਲੱਖ ਵੇਖੈ ਨੀ ਰੱਜਣ ਨੂੰ,

  ਯਾਦ ਅਾ ਰਈ ਅਾ ਸੱਜਣ ਦੀ,
  ਕਿੰਜ ਮਿਲੀਏ ਵੇ ਹੁਣ ਸੱਜਣ ਨੂੰ।

  ਹੁਣ ਹਵਾ ਗਰਮ ਜਿਹੀ ਲਗਦੀ ਵੇ,
  ਠੰਡੀਆ ਵਾਵਾਂ ਲੈ ਗਿਓ ਵੇ,
  ਕਿੰਜ ਆਖਾਂ ਚਿੱਤ ਨੀ ਲਗਦਾ ਵੇ,
  ਰਾਹ ਲੱਭਦਾ ਤੇਰੇ ਵੱਲ ਭੱਜਣ ਨੂੰ,

  ਯਾਦ ਅਾ ਰਈ ਅਾ ਸੱਜਣ ਦੀ,
  ਕਿੰਜ ਮਿਲੀਏ ਵੇ ਹੁਣ ਸੱਜਣ ਨੂੰ।

  ਹੁਣ ਦਿਨ ਸਾਲ ਜਿਹਾ ਜਾਪਦਾ ਵੇ,
  ਤਾਰੇ ਵੀ ਨੇ ਗੁੰਮਸੁੰਮ ਜੇ,
  ਚੰਨ ਵੀ ਕਿਧਰੇ ਲੁਕਿਆ ਵੇ,
  ਬੱਦਲ ਚੁੱਪ ਨੇ ਗਜਣ ਨੂੰ,

  ਯਾਦ ਅਾ ਰਈ ਅਾ ਸੱਜਣ ਦੀ,
  ਕਿੰਜ ਮਿਲੀਏ ਵੇ ਹੁਣ ਸੱਜਣ ਨੂੰ।