Grid View
List View
  • rajdeepdhaliwal 116w

    ਦੋ ਦਿਲ ਦੇ ਅੰਦਰ ਜਾਗਦਾ
    ਉਹ ਮਿੱਠਾ ਜਿਹਾ ਅਹਿਸਾਸ ਹੈ
    ਦੂਰ ਹੁੰਦੇ ਹੋਏ ਵੀ ਮਨ ਮੇਰਾ
    ਇਉਂ ਰਹਿੰਦਾ ਤੇਰੇ ਪਾਸ ਹੈ
    ©rajdeepdhaliwal

  • rajdeepdhaliwal 120w

    ਰਾਹੀਆ ਤੂੰ ਰੁਕ ਨਾ
    ਕਿ ਨਿੱਤ ਦੇ ਮੁਸਾਫ਼ਿਰ ਨਿਰਾਸ਼ਾ ਦੇ ਨਜ਼ਦੀਕ
    ਢੁਕਦੇ ਨਹੀਂ ਹੁੰਦੇ।
    ਇਹ ਸੂਰਜ ਤੇ ਚੰਦ,
    ਹਵਾ ਤੇ ਸਿਤਾਰੇ
    ਸਦਾ ਚਲਦੇ ਰਹਿੰਦੇ ਨੇ
    ਰੁਕਦੇ ਨਹੀਂ ਹੁੰਦੇ ‌‌।

  • rajdeepdhaliwal 123w

    ਰੱਬ ਤੇ ਯਕੀਨ ਰੱਖ
    ਡੁੱਬਦੇ ਨੂੰ ਤਾਰ ਦਿੰਦਾ
    ਲਫ਼ਜ਼ ਹੈ ਯਕੀਨ ਅੈਸਾ
    ਜਿੰਦਗੀ ਸਵਾਰ ਦਿੰਦਾ

  • rajdeepdhaliwal 124w

    ਕੱਲ੍ਹ ਅਣਜਾਣ ਸੀ
    ਅੱਜ ਆਪਣਾ ਆ
    ਦੂਰ ਦੂਰ ਹੋ ਕੇ ਵੀ
    ਨੇੜੇ ਨੇੜੇ ਰਹਿੰਦਾ ਆ

  • rajdeepdhaliwal 124w

    By unknown writer

    Read More

    ਮੁਰਝਾਏ ਜਿਹੇ ਫੁੱਲ ਵਿੱਚ
    ਜਾਨ ਜਿਹੀ ਪੈਂਦੀ
    ਜਦੋਂ ਰੁੱਸੀ ਨੂੰ ਮਨਾ ਕੇ
    ਘੁੱਟ ਗਲ ਨਾਲ ਲਾਉਂਦੀ

  • rajdeepdhaliwal 127w

    ਪਿਆਰੇ ਦੀ ਉਡੀਕ
    ਦਿਲ 'ਚ ਵਸਾਈ ਏ
    ਜਿਸਮ ਦਿਲਗੀਰ ਹੋਕੇ
    ਰੂਹ ਮੁਰਝਾਈ ਏ।
    ਮਿਲਣੇ ਦੀ ਆਸ
    ਸਦਾ ਮਿੱਠੀ ਮਿੱਠੀ ਬਲਦੀ
    ਵਿਛੋੜੇ ਦੀ ਹਵਾ ਨੂੰ
    ਹਿੱਕ ਤਾਣ ਰਹੇ ਝਲਦੀ।
    ਮੁਕਣੀ ਉਡੀਕ
    ਜਦ ਗਲ ਨਾਲ ਲਾਉਣਾ ਤੂੰ
    ਉਡੀਕ ਦੇ ਕਾਰਵੇ ਨੂੰ
    ਛੂਹ ਕੇ ਮੁਕਾਉਣਾ ਤੂੰ।
    ©rajdeepdhaliwal

  • rajdeepdhaliwal 128w

    ਜਿਵੇਂ ਬੇਲੋੜਾ ਹੱਸਣਾ ਪਿੱਛੇ ਉਦਾਸੀ ਛੱਡ ਦਿੰਦੈ
    ਬਿਲਕੁਲ ਉਸੇ ਤਰ੍ਹਾਂ
    ਬਿਨਾਂ ਗੱਲੋਂ ਰੋਣਾ ਕੲੀ ਵਾਰ ਪਿੱਛੇ ਖੁਸ਼ੀ ਛੱਡ ਦਿੰਦੈ
    ©rajdeepdhaliwal

  • rajdeepdhaliwal 132w

    ਤਾਰਿਆਂ ਨਾਲ ਰਿਸ਼ਤਾ ਜੋੜ
    ਜੀਵਨ ਜਾਂਚ ਸਿਖਾਉਣਗੇ
    ਕਿਵੇਂ ਉਸ ਪਿਆਰੇ ਰੱਬ ਨਾਲ ਰਹਿਣਾ
    ਚੰਨ ਨਾਲ ਰਹਿ ਦਰਸਾਉਣਗੇ
    ©rajdeepdhaliwal

  • rajdeepdhaliwal 132w

    Just wait and watch the world changing. No one will left to live on .
    Today
    They are following you
    Bt will not tolerate your dominance tomorrow.
    Though they are afraid of you today
    Bt will not fear tomorrow.
    Tomorrow the time will change
    Learn the lesson
    There's no solution for the time passed
    So put the soil in the past and get a new way to live
    Learn the way to live a loving life .
    Join the almighty God and look at the life you see ahead
    ©rajdeepdhaliwal

  • rajdeepdhaliwal 132w

    ਵੇਖੀਂ ਦੁਨੀਆਂ ਬਦਲਦੀ ਨੂੰ
    ਕੋਈ ਆਪਣਾ ਰਹਿਣਾ ਨਹੀਂ
    ਅੱਜ ਹੇਠਾਂ ਤੇਰੇ ਚੱਲਦੇ ਨੇ
    ਕੱਲ੍ਹ ਰੋਹਬ ਵੀ ਸਹਿਣਾ ਨਹੀਂ
    ਅੱਜ ਡਰਦੇ ਨੇ, ਕੱਲ੍ਹ ਡਰਨਾ ਨਹੀਂ
    ਤੇਰੀ ਆਕੜ ਨੂੰ ਵੀ ਜਰਨਾ ਨਹੀਂ
    ਤੇਰਾ ਸਮਾਂ ਜੋ ਅੱਜ ਹੈ ਕੱਲ੍ਹ ਨਹੀਂ
    ਲੰਘੀ ਦਾ ਕੋਈ ਹੱਲ ਨਹੀਂ
    ਜੋ ਬੀਤ ਗੲੀ ਉਹਤੇ ਮਿੱਟੀ ਨਾ
    ਨਵਾਂ ਜਿਉਣ ਦਾ ਢੰਗ ਅਪਣਾ
    ਸਿੱਖ ਪਿਆਰ ਨਾਲ ਰਹਿਣਾ ਤੂੰ
    ਉਸ ਰੱਬ ਦਾ ਮਨ ਕੇ ਕਹਿਣਾ ਤੂੰ
    ਰੱਬ ਨਾਲ ਯਾਰੀ ਲਾ ਕੇ ਤੂੰ
    ਜਿੰਦਗੀ ਨੂੰ ਦੇਖ ਹੰਢਾ ਕੇ ਤੂੰ
    ©rajdeepdhaliwal